ਮਾ ਕਾਂ ਦਰਬਾਰ
***** ਉਂਚਾ ਹੈ ਦਰਬਾਰ (ਮਾਂ ਕਿ ਭੇਂਟ) ****
********************************
ਸਬ ਤੋਂ ਉੱਚਾ ਹੈ ਸਿੰਹਾਸਨ ਮਾਂ ਸ਼ੇਰਾਵਾਲੀ ਦਾ,
ਸਬ ਤੋਂ ਸੋਹਣਾ ਹੈ ਦਰਬਾਰ ਮਾਂ ਸ਼ੇਰਾਵਾਲੀ ਦਾ।
ਮਾਂ ਬਿਨਾਂ ਜਗ ਤੇ ਬੱਚਿਆਂ ਦਾ ਕੋਈ ਵਾਲੀ ਨਾ,
ਭਕਤਾਂ ਦਾ ਤੇਰੇ ਬਿਨਾ ਮਾਂ ਕੋਈ ਕੋਤਵਾਲੀ ਨਾ,
ਸ਼ਾਮ ਸਵੇਰੇ ਨਾਂ ਹੈ ਧਿਆਵੈ ਮਾਂ ਸ਼ੇਰਾਵਾਲੀ ਦਾ।
ਸਬ……….
ਦੁਖਿਆਰੇ ਦਾ ਦੁੱਖ ਹਰਦੀ ਹੈ ਮਾਂ ਦੁਖਭੰਜਨੀ,
ਖ਼ੁਸ਼ੀਆਂ ਨਾਲ ਝੋਲੀ ਭਰਦੀ ਹੈ ਮਾਂ ਸੁਖਭਰਨੀ,
ਬੋਲੋ ਗੱਜ ਵੱਜ ਕੇ ਜੈਕਾਰਾ ਮਾਂ ਸ਼ੇਰਾਵਾਲੀ ਦਾ।
ਸਬ……..
ਸ਼ੇਰ ਤੇ ਸਵਾਰ ਹੋਈ ਮਾਂ ਪਹਾੜਾਂ ਵਿਚ ਵਸਦੀ,
ਖਾਲੀ ਝੋਲੀ ਖੁਸ਼ੀਆਂ ਨਾਲ ਸਦਾ ਹੀ ਭਰਦੀ,
ਪਿੰਡਿਆਂ ਰੋਜ ਮੈਂ ਸਜਾਵਾਂ ਮਾਂ ਸ਼ੇਰਾਵਾਲੀ ਦਾ।
ਸਬ……..
ਮਨਸੀਰਤ ਮਇਆ ਤੇਰੀ ਜੋਤ ਨਿੱਤ ਜਗਾਵੇ,
ਮਿਟ ਜਾਵਣ ਦੁਖ ਸਾਰੇ ਮਨ ਦੀ ਹੈ ਸ਼ਾਂਤੀ ਪਾਵੇ,
ਮੈਲੇ ਹਮੇਸ਼ ਸੱਜਦੇ ਰਹਿਣ ਮਾਂ ਸ਼ੇਰਾਵਾਲੀ ਦਾ।
ਸਬ…..
ਸਬ ਤੋਂ ਉੱਚਾ ਸਿੰਹਾਸਨ ਮਾਂ ਸ਼ੇਰਾਵਾਲੀ ਦਾ,
ਸਬ ਤੋਂ ਸੋਹਣਾਹੈ ਦਰਬਾਰ ਮਾਂ ਸ਼ੇਰਾਵਾਲੀ ਦਾ।
********************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)
********************************