ਪਰਦੇਸ
#ਇਹ ਪੋਸਟ ਮੈ ਉਹਨਾਂ ਕੁੜੀਆਂ ਲਈ ਲਿਖੀ ਹੈ ਜਿਹਨਾਂ ਦੇ ਮਾਪਿਆਂ ਨੂੰ ਕੁੜੀਆ ਬਾਹਰਲੇ ਮੁਲਕ ਵਿਆਹੁਣ ਤੇ ਪੜਾਉਣ ਦਾ ਖਾਸ ਸ਼ੌਕ ਹੈ ਪਰ ਇਹ ਡਾਰੋ ਵਿਛੜੀ ਕੂੰਜ ਨਾਲ ਕੀ ਵਾਪਰਦਾ ਹੈ।
#ਇਹ #ਸੋਚੋ
ਚੰਗਾ ਵਰ ਘਰ ਲੱਭਿਆ ਸੀ ਮਾਪਿਆਂ ਨੇ,
ਇਹੀ ਸੋਚ ਉਹ ਵਿੱਚ ਜਹਾਜੇ ਜਾ ਚੜੀਆਂ।
ਗਾਲਾਂ ਕੱਢਦਾ,ਖੋਰੂ ਪਾਉਦਾ ਨਿੱਤ ਦਾਰੂ ਪੀ ਕੇ
ਜਿਊਦੇਂ ਜੀ ਆਪੇ ਨਰਕ ਵਿੱਚ ਜਾ ਵੜੀਆਂ।
ਨਾ ਪੁੱਛਦਾ ਕੋਈ ਹਾਲ ਇੱਥੇ ਨਿਆਣੀਆ ਦਾ,
ਕੀਹਨੂੰ ਦੱਸਣ ਹਾਲ ਇਹ ਲੇਖਾਂ ਸੜੀਆਂ।
ਵਿੱਚ ਸਟੋਰਾਂ ਕੰਮ ਕਰਦੀਆ ਨੇ ਜਾ ਜਾ ਕੇ
ਸੋਲਾ ਸੋਲਾਂ ਘੰਟੇ ਰਹਿਣ ਉਹ ਖੜੀਆਂ।
ਨਾ ਮਾਂ ਲੱਭੇ,ਨਾ ਪਿਉ,ਭਰਾ ਉਥੇ ਲੱਭਦੇ,
ਵਿੱਚ ਪਰਦੇਸਾਂ ਬਣ ਗਈਆਂ ਨੇ ਮੜੀਆਂ।
ਫੀਸਾਂ ਲਈ ਉਹ ਜਿਸਮ ਵੀ ਵੇਚਦੀਆਂ ਨੇ,
ਦੇ ਮੁੱਛਾਂ ਨੂੰ ਤਾਅ ਕਹਿੰਦੇ ਬਾਹਰੋ ਪੜੀਆਂ।
ਡਾਲਰ ਹੀ ਤੇ ਸਭ ਕੁਝ ਹੁੰਦੇ ਨਹੀ ਜੇ ਲੋਕੋ
ਸੋਚੋ ਕੁਝ ਜੇ ਚਾਰ ਜਮਾਤਾਂ ਪੜੀਆਂ ਨੇ।
kaur surinder