ਪਛਤਾਵਾ ਰਹਿ ਗਿਆ ਬਾਕੀ
ਉਮਰ ਭਰ ਦਾ ਪਛਤਾਵਾ ਹੁਣ ਰਹਿ ਗਿਆ ਬਾਕੀ।
ਬਸ ਸਿਰਫ ਦਿਖਾਵਾ, ਹੁਣ ਰਹਿ ਗਿਆ ਬਾਕੀ।
ਘੁਣ ਖਾਧੇ ਰਹਿ ਗਏ ਨੇ, ਦੁਨੀਆਂ ਵਿੱਚ ਰਿਸ਼ਤੇ
ਕੀ ਦੱਸਾਂ ਕੀ ਭਰਾਵਾਂ,ਹੁਣ ਰਹਿ ਗਿਆ ਬਾਕੀ।
ਸਾਂਝ ਰਹੀ ਨਾ ਦਿਲਾਂ ਚ,ਨਾ ਚਾਅ ਹੀ ਰਿਹਾ ਐ
ਬਸ ਇਕ ਜੱਗ ਦਿਖਾਵਾ ਹੁਣ ਰਹਿ ਗਿਆ ਬਾਕੀ।
ਅੰਦਰੋਂ ਛਾਨਣੀ ਹੋ ਜਾਂਦੇ ਨੇ, ਕੋਈ ਅੱਗੇ ਵਧਦਾ ਜੇ
ਮੂੰਹ ਉੱਤੇ ਬੱਲੇ ਸਾ਼ਵਾ ,ਹੁਣ ਰਹਿ ਗਿਆ ਬਾਕੀ।
ਦੁੱਧ ਮੱਖਣਾਂ ਨਾਲ ਪਾਲੀਆਂ ਔਲਾਦਾ ਦਾ ਫਿੱਟੇ ਮੂੰਹ
ਛੇਤੀ ਆਵੇ ਚੱਕ ਬੁਲਾਵਾ,ਇਹੀ ਰਹਿ ਗਿਆ ਬਾਕੀ।
ਸੁਰਿੰਦਰ ਕੋਰ