ਦੀਵਾ ਹੈ ਬਾਲਣਾ
******** ਦੀਵਾ ਹੈ ਬਾਲਣਾ *******
****************************
ਕੱਠੇ ਹੋਕੇ ਹਿੱਕ ਉੱਤੇ ਦੀਵਾ ਹੈ ਬਾਲਣਾ
ਹਨੇਰਿਆਂ ਨੂੰ ਪਰਾਂ ਕਰ ਕਰੋ ਚਾਨਣਾ
ਘੋਰ ਨਿੰਦਿਆ ਕਰੋ ਕਾਲੇ ਕਾਨੂਨ ਦੀ
ਗੰਦਗੀ ਨੂੰ ਰੱਲ ਮਿਲ ਪੈਣਾ ਹੈ ਸਾੜਨਾ
ਹਾਕਮਾਂ ਦੇ ਦਿਲ ਚ ਜੈ ਰਹਮ ਨਾ ਰਿਹਾ
ਤਾਨਾਸ਼ਾਹੀ ਹਕੂਮਤਾਂ ਨੂੰ ਹੈਗਾ ਉਖਾੜਨਾ
ਗਰੀਬਾਂ ਨੂੰ ਜਿਹੜੇ ਪੈਰਾਂ ਹੇਠਾਂ ਹੈ ਰੋੜ੍ਹਦੇ
ਰੱਬ ਦਾ ਜਰਨਾ ਹੋਵੇਗਾ ਭਾਰੀ ਘੋਰਨਾ
ਘੁਟ ਘੁੱਟ ਕੇ ਵੀ ਭਲਾਂ ਕੀ ਹੈ ਮਰਨਾ
ਰੋਜ ਮਰਣ ਨਾਲੋਂ ਇੱਕ ਦਿਨ ਹੀ ਮਰਨਾ
ਡਰ ਕੇ ਕੱਦੇ ਵੀ ਨੀ ਜਿਊਣਾ ਹੈ ਚਾਹੀਦਾ
ਕੌਮ ਦੇ ਭਲੇ ਲਈ ਹੈ ਕੱਦੇ ਨੀ ਸੰਗਨਾ
ਮਨਸੀਰਤ ਬਾੜ ਜੇ ਖਾ ਜਾਂਦੀ ਖੇਤ ਨੂੰ
ਫ਼ਸਲ ਦਾ ਨੁਕਸਾਨ ਪੈਣਾ ਖੁਦ ਜਰਨਾ
****************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)