ਦਿਲ ਦਾ ਗੁਲਾਬ
ਮਹਿਕਦਾ ਨਹੀਂ ਹੁਣ ਮੇਰੇ ਦਿਲ ਦਾ ਗੁਲਾਬ।
ਹਰ ਰੀਝ ਮੇਰੀ ਜਿਵੇਂ ਗਈ ਐ ਸਲਾਬ।
ਮਾਰਿਆ ਓਸ ਥਾਂ , ਜਿੱਥੇ ਪਾਣੀ ਵੀ ਨਾ ਲੱਭੇ
ਉਤੋਂ ਸਾਨੂੰ ਕਾਤਲ ਦਾ,ਦਿੱਤਾ ਏ ਖਿਤਾਬ।
ਚਾਵਾਂ,ਮਲ੍ਹਾਰਾਂ ਨਾਲ ਕਦੇ ਲੰਘਦੀ ਸੀ ਜੋ
ਉਹੀ ਜ਼ਿੰਦਗੀ ਬਣੀ ਹੁਣ,ਸਾਡੇ ਲਈ ਅਜ਼ਾਬ।
ਕੌਲ ਆਪ ਨਾ ਨਿਭਾਏ, ਅਸੀਂ ਤਰਲੇ ਵੀ ਪਾਏ
ਚਹੁੰ ਪਾਸੇ ਕੰਡੇ,ਦੱਸ ਕਾਹਦਾ ਸੀ ਸ਼ਬਾਬ।
ਕਿੰਨੇ ਆਪਣਿਆਂ ਦਿੱਤੇ,ਤੇ ਕਿੰਨੇ ਗੈਰਾਂ ਝੋਲੀ ਪਾਏ
ਵਿਹਲੇ ਬਹਿ ਬਹਿ ਇਹੀ ਲਾਉਂਦੇ ਹਾਂ ਹਿਸਾਬ।
ਸੁਰਿੰਦਰ ਕੋਰ