ਜਵਾਨੀ
******** ਜਵਾਨੀ *******
**********************
ਜਦੋਂ ਚੜ੍ਹ ਜਾਂਦੀ ਮਸਤ ਜਵਾਨੀ
ਲੜ ਜਾਂਦੀ ਹੈ ਅੱਖ ਮਸਤਾਨੀ
ਜੋਬਨ ਰੁੱਤ ਹੁੰਦੀ ਪਿਆਰਾਂ ਦੀ
ਯਾਰਾਂ ਤੋਂ ਮੰਗਦੀ ਪ੍ਰੇਮ ਨਿਸ਼ਾਨੀ
ਹਉਮੈ ਵਿਚ ਗਵਾਚੇ ਨ ਫ਼ਿਰਦੇ
ਅਕਸਰ ਹੋ ਜਾਂਦੀ ਹੈ ਨਾਦਾਨੀ
ਸੂਝੈ ਗੁੱਝੇ ਕੰਮਕਾਰੀ ਨ ਰਹਿੰਦੇ
ਮੱਤ ਮਾਰ ਲੈਂਦੀ ਸੋਹਣੀ ਜ਼ਨਾਨੀ
ਗੋਰੀ ਗਲ ਤੇ ਟੀਮਕਣਾ ਕਾਲਾ
ਹੋਸ਼ ਖੋ ਜਾਂਦੇ ਵੱਡੇ ਵੱਡੇ ਗਿਆਨੀ
ਤੱਤੇ ਤੱਤੇ ਤੰਦੂਰ ਵਾਂਗ ਨੇ ਤਪਦੇ
ਚਾਰੋਂ ਖ਼ਾਨੇ ਚਿੱਤ ਹੁੰਦੇ ਨ ਪ੍ਰਾਣੀ
ਪੈਰ ਫਿਸਲਦੇ ਹੀ ਗਿਰ ਨ ਜਾਂਦੇ
ਜੋਬਨ ਮੰਗਦਾ ਹਮੇਸ਼ ਕੁਰਬਾਨੀ
ਅੱਖਾਂ ਦੀ ਘੂਰ ਨਾ ਕਦੇ ਸੁਹਾਵੈ
ਮਨਸੀਰਤ ਤੇ ਵੀ ਚੜ੍ਹੀ ਜ਼ਵਾਨੀ
**********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)