ਚੇਤੇ ਆਉਂਦੇ ਲੋਕ
ਚੇਤੇ ਆਉਂਦੇ ਲੋਕਾਂ ਦਾ ਚੇਤਾ ਕਿਵੇ ਭੁਲਾਈਦਾ
ਰਾਹ ਸੱਜਣਾ ਦੇ ਉੱਤੇ ਕਿਵੇਂ ਦੀਵਾ ਬਣ ਜਾਂਈਦਾ।
ਸਾਗਰਾਂ ਕੰਢਿਓ ਕੌਣ ਚੁੱਕ ਲੈ ਗਿਆ ਮੋਤੀ ਵੇ
ਇਹਨਾਂ ਗੱਲਾਂ ਨੂੰ ਬਹੁਤਾ ਦਿਲ ਨੂੰ ਨਹੀਂ ਲਾਈਦਾ।
ਖੰਭ ਕੁਤਰ ਕੇ ਮੇਰੇ ਆਖੇ ਕਿੰਨੀ ਸੋਹਣੀ ਤੂੰ ਲੱਗੇ
ਕਰ ਜੁਲਮ ਉਹ ਇੰਝ ਦਿਲ ਨਹੀਂ ਭਰਮਾਈਦਾ।
ਰੱਖ ਇਕੋ ਤੇ ਟੇਕ ਤੇ ਇਕੋ ਤੇ ਰੱਖ ਤੂੰ ਆਸ
ਹਰ ਆਉਂਦੇ ਜਾਂਦੇ ਨੂੰ ਰੱਬ ਨਹੀ ਬਣਾਈਦਾ।
ਸੁਰਿੰਦਰ ਕੌਰ