#ਘੜੀ ਦਾ ਘੜਵੰਜ ਹੋਇਆ
✍
● ● ●
#ਘੜੀ ਦਾ ਘੜਵੰਜ ਹੋਇਆ
● ● ●
ਸੁਣੋ ਸਿਆਣਿਓ ਏਕਣ ਇੰਜ ਹੋਇਆ
ਮੈਂਢਾ ਦੋਸ਼ ਨਾ ਕੋਈ ਉਹ ਰਿੰਜ ਹੋਇਆ
ਸੱਟ ਵੱਜੀ ਸੀਨੇ ਬੋਲੀ ਦੀ
ਫੱਟ ਸੁੱਕ ਕੇ ਕੋਝਾ ਖਰਿੰਡ ਹੋਇਆ
ਬਾਗੀਂ ਭੰਵਰਾ ਗੁਨ – ਗੁਨ ਗਾਂਵਦਾ
ਖ਼ਵਰੇ ਕਿਹੜੇ ਵੇਲੇ ਭੈੜਾ ਭਰਿੰਡ ਹੋਇਆ
ਫੁੱਲ ਚੁਣਦੀ ਰਹੀ ਸੁਪਨੇ ਬੁਣਦੀ ਰਹੀ
ਬੂਟਾ ਪਿਆਰ ਵਾਲਾ ਨਹੀਂਓ ਸਿੰਜ ਹੋਇਆ
ਜੀਕਣ ਹੋਈ ਹੈ ਮੇਰੇ ਨਾਲ ਮਾੜੀ
ਈਕਣ ਲੱਗਦੈ ਸਾਰਾ ਪਿੰਡ ਮੋਇਆ
ਓਕਣ ਹੋਇਆ ਸਿਆਣਿਓ ਮੈਂ ਮਰ ਗਈ
ਕੰਡੇ ਹੱਸਦੇ ਫੁੱਲ ਖਿੰਡ – ਖਿੰਡ ਰੋਇਆ
ਤਾਂਹੀਓਂ ਮਾਹੀ ਅੰਦਰ ਆਣ ਵੜਿਆ
ਅਖੇ ਗੋਰੇ ਮੁਖੜੇ `ਤੇ ਕਾਹਝੋਂ ਹੈ ਵਿੰਗ ਹੋਇਆ
ਸਿਖਰ ਦੁਪਹਿਰੇ ਤੱਤੜੀ ਮੈਂ ਸੌਂ ਗਈ
ਚੰਗੇ – ਮਾੜੇ ਕਰਮਾਂ ਵਿੱਚ ਸੀ ਛਿੰਜ ਹੋਇਆ
ਵੇਲੇ – ਵੇਲੇ ਦਾ ਵੱਖੋ – ਵੱਖਰਾ ਕੰਮ ਲੋਕੋ
ਦੂਜੇ ਵੇਲੇ ਘੜੀ ਦਾ ਘੜਵੰਜ ਹੋਇਆ. . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦੧੭੩੧੨