ਘੁਟ ਕੇ ਸੀਨੇ ਲਾਵਾਂ
**** ਘੁਟ ਕੇ ਸੀਨੇ ਲਾਵਾਂ ****
***********************
ਖੁੱਲੀਆਂ ਨੇ ਮੇਰਿਆ ਦੋਹੋਂ ਬਾਹਾਂ,
ਤੈਨੂੰ ਘੁਟ ਕੇ ਸੀਨੇ ਨਾਲ ਲਾਵਾਂ।
ਦੋ ਦਿਨ ਦੀ ਰੁੱਤ ਪ੍ਰੋਹਣੀ ਇੱਥੇ,
ਮੌਜਾਂ ਲਈ ਹੈ ਜ਼ਿੰਦਗਾਨੀ ਇੱਥੇ,
ਦਿਨ ਰਾਤੀ ਰੋਜ ਮੌਜ ਉਡਾਵਾਂ।
ਤੈਨੂੰ ਘੁਟ ਕੇ ਸੀਨੇ ਨਾਲ ਲਾਵਾਂ।
ਰੋਜ-ਰੋਜ ਨਾ ਇਹ ਫਿਨ ਆਣੇ,
ਰੰਗ – ਬਿਰੰਗੀਆਂ ਮੌਜ਼ਾਂ ਮਾਣੇ,
ਬੰਦ ਹੋ ਜਾਣ ਗਈਆਂ ਰਾਹਾਂ।
ਤੈਨੂੰ ਘੁਟ ਕੇ ਸੀਨੇ ਨਾਲ ਲਾਵਾਂ।
ਫੁੱਲਾਂ ਵਾਂਗ ਮਹਿਕ ਫੈਲਾਈਏ,
ਪਿਆਰੇ ਗੀਤ ਰਸੀਲੇ ਗਾਈਏ,
ਠੰਡੀਆਂ ਹੋਵਣ ਸਾਰੀਆਂ ਥਾਂਵਾਂ।
ਤੈਨੂੰ ਘੁਟ ਕੇ ਸੀਨੇ ਨਾਲ ਲਾਵਾਂ।
ਮਾਨਸੀਰਤ ਸਾਡੀ ਪ੍ਰੇਮ ਕਹਾਣੀ,
ਰੁਲ ਜਾਏਗੀ ਜਿੰਦ ਨਿਮਾਣੀ,
ਚਹਿਕ ਦੀਆਂ ਚਾਰੋਂ ਦਿਸ਼ਾਵਾਂ।
ਤੈਨੂੰ ਘੁਟ ਕੇ ਸੀਨੇ ਨਾਲ ਲਾਵਾਂ।
ਖੁਲੀਆਂ ਨ ਮੇਰੀਆਂ ਦੋਹੇਂ ਬਾਹਾਂ,
ਤੈਨੂੰ ਘੁਟ ਕੇ ਸੀਨੇ ਨਾਲ ਲਾਵਾਂ।
**********************
ਸੁਖਵਿੰਦਰ ਸਿੰਘ ਮਨਸੀਰਤ
ਖੇਡੀ ਰਾਓ ਵਾਲੀ (ਕੈਥਲ)