ਗੱਲਾਂ ਗੱਲਾਂ ਵਿਚ
ਗੱਲਾਂ ਗੱਲਾਂ ਵਿੱਚ ਗੱਲ ਤੇਰੀ ਹੋ ਗਈ।
ਦੁਨੀਆਂ ਮੇਰੀ ਫ਼ੇਰ ਹਨੇਰੀ ਹੋ ਗਈ।
ਮੰਨੀ ਨਾ ਕਿਸਮਤ ,ਆਖਿਆ ਕਈ ਵਾਰੀ
ਬੱਸ ਕਰ ਹੁਣ ,—ਹੁਣ ਤੇ ਬਥੇਰੀ ਹੋ ਗਈ।
ਮੱਲੋਮੱਲੀ ਨੈਣ, ਨੈਣਾਂ ਨਾਲ ਲੜ ਗਏ
ਲੱਗਿਆ ਸੀ ਜਿੰਦਗੀ ਚੰਗੇਰੀ ਹੋ ਗਈ।
ਗੱਲ ਛਿੜੀ ਜਦੋਂ ਤੇਰੀ ਤਾਂ ਦੱਸਾਂਗਾ ਮੈਂ ਕੀ?
ਨਾ ਚਾਹੁੰਦਿਆ ਵੀ ਗੱਲ ਲੰਮੇਰੀ ਹੋ ਗਈ।
ਸੁਪਨੇ ਸੀ ਜੋ ਦੇਖੇ ਕਦੇ ਪੂਰੇ ਹੀ ਨਾ ਹੋਏ
ਪਤਾ ਨਹੀ ਮਾੜੀ ਕਿਸਮਤ ਮੇਰੀ ਹੋ ਗਈ।
ਸੁਰਿੰਦਰ ਕੌਰ