#ਕੌਡੀ
✍
◆ #ਕੌਡੀ ◆
ਖੋਟੇ ਨਸੀਬ ਮੇਰੇ
ਤਾਹੀਓਂ ਰੁੱਲ ਗਈਆਂ
ਮਾਲਕ ਜੋ ਮੇਰੇ ਮੈਂ
ਉਨ੍ਹਾਂ ਨੂੰ ਭੁੱਲ ਗਈਆਂ
ਖੋਟੇ ਨਸੀਬ ਮੇਰੇ . . .
ਦੁੱਖਾਂ ਵਾਲਾ ਬੂਟਾ
ਯਾਦਾਂ ਸਿੰਜ ਗਈਆਂ
ਮਲੂਕੜਾ ਦਿਲ ਮੇਰਾ
ਰੂੰ ਵਾਂਗ ਪਿੰਜ ਗਈਆਂ
ਖੋਟੇ ਨਸੀਬ ਮੇਰੇ . . .
ਸਿਰੋਂ ਲੱਥੀ ਚੁੰਨੀ ਵਾਂਗ
ਛਿੱਜ-ਛਿੱਜ ਗਈਆਂ
ਵਰ੍ਹਿਆ ਵਿਛੋੜੇ ਦਾ ਮੀਂਹ
ਮੈਂ ਭਿੱਜ ਗਈਆਂ
ਖੋਟੇ ਨਸੀਬ ਮੇਰੇ . . .
ਵਗਦੀ ਨਦੀ ਦਾ ਪਾਣੀ
ਮੈਂ ਖੜ੍ਹ ਗਈਆਂ
ਹਾੜ ਦੇ ਮਹੀਨੇ ਹਾਏ
ਮੈਂ ਹੜ੍ਹ ਗਈਆਂ
ਖੋਟੇ ਨਸੀਬ ਮੇਰੇ . . .
ਗੱਲ ਸੁਣ ਮੇਰੀ, ਦੱਸੇ
ਦਿਸ਼ਾਵਾਂ ਖਲੋ ਗਈਆਂ
ਕੱਲ ਰਾਤੀਂ ਮੇਰੇ ਨਾਲ
ਰੋ ਰੋ ਗਈਆਂ
ਖੋਟੇ ਨਸੀਬ ਮੇਰੇ . . .
ਤੁਰੀ ਜਾਂਦੀ ਅੱਗੇ-ਅੱਗੇ
ਪਿੱਛੇ ਨੂੰ ਭਉਂ ਗਈਆਂ
ਜਦੋਂ ਸੱਜਣ ਆਏ
ਮੈਂ ਸੌਂ ਗਈਆਂ
ਖੋਟੇ ਨਸੀਬ ਮੇਰੇ . . .
ਪ੍ਰੀਤ ਵਾਲੀ ਗੰਢ ਮੇਰੀ
ਹੱਥੀਂ ਮੇਰੇ ਖੁੱਲ ਗਈਆਂ
ਹੀਰੇ ਜਿਹੀ ਤੇਰੇ ਬਾਝੋਂ
ਕੌਡੀ ਭਾਅ ਤੁਲ ਗਈਆਂ
ਖੋਟੇ ਨਸੀਬ ਮੇਰੇ . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦੧੭੩੧੨