#ਕਿਸੇ ਨੂੰ ਦੱਸੀਂ ਨਾ
★ #ਕਿਸੇ ਨੂੰ ਦੱਸੀਂ ਨਾ ★
ਹੱਥ ਤੇਰੇ ਮੈਂ ਹੱਥ ਫੜਾਵਾਂ
ਜੇ ਤੂੰ ਕਿਸੇ ਨੂੰ ਦੱਸੇਂ ਨਾ
ਕੰਨ ਤੇਰੇ ਇੱਕ ਬਾਤ ਮੈਂ ਪਾਵਾਂ
ਜੇ ਤੂੰ ਕਿਸੇ ਨੂੰ ਦੱਸੇਂ ਨਾ
ਹੱਥ ਤੇਰੇ ਮੈਂ ਹੱਥ ਫੜਾਵਾਂ . . . . .
ਬਾਪੂ ਕਰਦੈ ਹੁਣ ਗੱਲ ਥੋੜੀ
ਬੇਬੇ ਕਹਿੰਦੀ ਹੋ ਗਈ ਘੋੜੀ
ਇਹਨੂੰ ਛੇਤੀ ਕਰੋ ਸਲਾਮ
ਕਿਸੇ ਨੂੰ ਦੱਸੀਂ ਨਾ
ਹੱਥ ਤੇਰੇ ਮੈਂ ਹੱਥ ਫੜਾਵਾਂ . . . . .
ਬੂਹੇ ਬੇਬੇ ਖੜਨ ਨਹੀਂ ਦਿੰਦੀ
ਕੁੜਤੇ ਹੇਠ ਪੁਆਤੀ ਕੁੜਤੀ
ਚੁੰਨੀ ਗਲੇ ਲਗਾਮ
ਕਿਸੇ ਨੂੰ ਦੱਸੀਂ ਨਾ
ਹੱਥ ਤੇਰੇ ਮੈਂ ਹੱਥ ਫੜਾਞਾਂ . . . . .
ਚਾਲ ਮੇਰੀ ਹੁਣ ਹੋਈ ਸ਼ਰਾਬੀ
ਹਰ ਸ਼ੈਅ ਦਿੱਸਦੀ ਰੰਗ ਗੁਲਾਬੀ
ਬਚਪਨ ਹੋ ਗਿਐ ਹੁਣ ਮਹਿਮਾਨ
ਕਿਸੇ ਨੂੰ ਦੱਸੀਂ ਨਾ
ਹੱਥ ਤੇਰੇ ਮੈਂ ਹੱਥ ਫੜਾਞਾਂ . . . . .
ਅੱਖਾਂ ਮਿਚ ਜਾਣ ਸ਼ਰਮ ਦੇ ਮਾਰੇ
ਜਦ ਚਿੜਾ ਚਿੜੀ `ਤੇ ਖੰਭ ਖਿਲਾਰੇ
ਮੈਂਨੂੰ ਹੋ ਜਾਂਦੈ ਸਰਸਾਮ
ਕਿਸੇ ਨੂੰ ਦੱਸੀਂ ਨਾ
ਹੱਥ ਤੇਰੇ ਮੈਂ ਹੱਥ ਫੜਾਵਾਂ . . . . .
ਕੁੜਤੀ ਨਾਲ ਕਰਨ ਪਖੇਰੂ ਜੰਗ
ਕੁੜਤੀ ਮੈਂਨੂੰ ਹੋ ਗਈ ਤੰਗ
ਵੇ ਮੈਂ ਹੋ ਗਈ ਹਾਂ ਜਵਾਨ
ਕਿਸੇ ਨੂੰ ਦੱਸੀਂ ਨਾ
ਹੱਥ ਤੇਰੇ ਮੈਂ ਹੱਥ ਫੜਾਵਾਂ . . . . .
ਵੇਖਾਂ ਤੈਨੂੰ ਸੁਣਾਂ ਵੀ ਤੈਨੂੰ
ਤਵੀਤ ਮੜ੍ਹਾ ਕੇ ਹਿੱਕ `ਤੇ ਧਰਾਂ ਵੀ ਤੈਨੂੰ
ਮੇਰਾ ਦਿਲ ਹੋਇਐ ਬੇਈਮਾਨ
ਕਿਸੇ ਨੂੰ ਦੱਸੀਂ ਨਾ
ਹੱਥ ਤੇਰੇ ਮੈਂ ਹੱਥ ਫੜਾਵਾਂ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨