ਕਸੂਰ
******** ਕਸੂਰ *********
**********************
ਦੁਨੀਆ ਦਾ ਹੈ ਵੱਖਰਾ ਦਸਤੂਰ
ਕੋਈ ਨੀ ਮਨਦਾ ਆਪਣਾ ਕਸੂਰ
ਆਪਣੀਆਂ ਹੀ ਪਰਛਾਈਆਂ
ਲਗਦੀਆਂ ਖ਼ੁਦ ਤੋਂ ਬਹੁਤ ਦੂਰ
ਚਿੱਟੇ ਪਾਏ ਹੋਏ ਨੇ ਕੁੜਤੇ ਪਜਾਮੇ
ਮਨ ਚ ਭਰਿਆ ਹੈ ਕਾਲਾ ਠੂਰ
ਹਉਮੈ ਨੇ ਮਾਰੀ ਹੋਈ ਹੈ ਮੱਤ
ਖੋਇਆ ਹੈ ਬੰਦਾ ਵਿਚ ਫਿਤੂਰ
ਉਡੀਆ ਹੋਇਆ ਚੇਹਰੇ ਦਾ ਰੰਗ
ਵਿਖਦਾ ਨਹੀਂ ਮੁੱਖ ਤੇ ਕੋਈ ਨੂਰ
ਨਾ ਜੀ ਦੇ ਘਰ ਦਾ ਹੈ ਬੂਹਾ ਬੰਦ
ਨੌਕਰੀ ਚੋਕਰੀ ਵਿਚ ਜੀ ਹੁਜ਼ੂਰ
ਮਨਸੀਰਤ ਕਹੇ ਗੱਲਾਂ ਸੱਚੀਆਂ
ਝੂਠ ਦਾ ਨੀ ਹੁੰਦਾ ਕਦੇ ਘਰ ਪੂਰ
***********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)