ਕਰਮਾਂ ਦੇ ਮਾਰੇ
***ਕਰਮਾਂ ਦੇ ਮਾਰੇ ****
******************
ਨੀਲੇ ਅੰਬਰਾਂ ਦੇ ਤਾਰੇ,
ਗਿਣਦੇ ਗਿਣਦੇ ਹਾਂ ਹਾਰੇ,
ਮੁੱਕਿਆਂ ਮੌਜ ਤੇ ਬਹਾਰਾਂ,
ਰੋਈਏ ਕਰਮਾਂ ਦੇ ਮਾਰੇ।
ਗੂੜ੍ਹਾ ਪ੍ਰੀਤ ਦਾ ਹੁਲਾਰਾ,
ਹੈਗਾ ਜਿਉਣ ਦਾ ਸਹਾਰਾ,
ਟੁੱਟ ਗਈਆਂ ਪ੍ਰੇਮ ਡੋਰਾਂ,
ਮੁੱਕੇ ਨ ਕਰਾਰ ਤੇ ਲਾਰੇ।
ਵਿੱਖਦਾ ਰੁੱਖ ਟਾਵਾਂ ਟਾਵਾਂ,
ਉਸੇ ਥਾਂ ਬੈਠਾ ਮਰ ਜਾਵਾਂ,
ਪੂਰੀਆਂ ਹੋਇਆਂ ਨ ਲਾਵਾਂ,
ਰੰਗ ਕੁਦਰਤ ਦੇ ਨਿਆਰੇ।
ਪਿਆਰ ਗਿਆ ਬਾਜੀ ਹਾਰ,
ਵੈਰੀ ਹੋ ਗਿਆ ਹੈ ਸੰਸਾਰ,
ਪੱਲੇ ਪਏ ਹੁਣ ਬਸ ਹਨੇਰੇ,
ਕਿੱਥੇ ਜਾਈਏ ਬੰਦ ਦਵਾਰੇ।
ਮਨਸੀਰਤ ਅੱਖਾਂ ਚ ਨੀਰ,
ਰੁੱਲ ਗਿਐ ਇਥੇ ਰਾਂਝੇ ਹੀਰ,
ਮੱਠੀ ਪੈਂਦੀ ਸੀਨੇ ਵਿਚ ਪੀੜ,
ਬਿਨਾ ਦਵਾ ਦਾਰੂ ਦੁਖ ਭਾਰੇ।
****************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)