ਕਦਮਾਂ ਦੇ ਨਿਸ਼ਾਨ
ਛੱਡ ਗਿਐ ਦਿਲ ਤੇ ਕਦਮਾਂ ਦੇ ਨਿਸ਼ਾਨ।
ਬਸ ਇਹਨੂੰ ਵੇਖੀ ਜਾਣ ਮੇਰੇ ਅਰਮਾਨ।
ਕਿੱਥੇ ਜਾ ਕੇ ਬਹਿ ਗਿਉ ,ਬੋਲਦਾ ਕਿਉ ਨਹੀ,
ਕਿੱਥੇ ਗਈ ਹੁਣ ਤੇਰੇ ਮੂੰਹ ਵਿਚੋ ਏ ਜ਼ਬਾਨ।
ਵੱਸਦਾ ਹੋਵੇਗਾ ਤੂੰ ਤੇ ਹਾਸੇ ਖੇੜਿਆ ਦੇ ਵਿੱਚ,
ਬੱਸ ਸਾਡੀ ਜ਼ਿੰਦਗੀ ਕਰ ਗਿਆ ਏ ਵੀਰਾਨ।
ਹਿਜ਼ਰਾ ਦੇ ਕੰਡੇ ਅਸੀ ਹੱਥਾਂ ਨਾਲ ਚੁੱਗ ਲਏ,
ਫੜ ਹੀ ਹੋਇਆ ਫਿਰ ਹੋਰ ਕੋਈ ਵੀ ਸਮਾਨ।
ਮਹਿਕਦੀ ਰਹੇ ਸ਼ਾਲਾ ਤੇਰੀ ਜ਼ਿੰਦਗੀ ਵੇ ਤੇਰੀ।
ਸਾਡੀ ਤੇ ਬਣਾ ਗਿਆ ਜਾਂਦੇ ਜਾਂਦੇ ਸ਼ਮਸ਼ਾਨ।