ਉਸਦੀ ਮਿਹਨਤ
ਉਸਦੀ ਮਿਹਨਤ’
ਉਹ ਸਵੇਰੇ ਮੂੰਹ ਹਨੇਰੇ
ਸਾਰੇ ਪਰਿਵਾਰ ਤੋਂ ਪਹਿਲਾਂ
ਉਠ ਜਾਂਦੀ ਏ,
ਸੰਭਾਲਨੀ ਹੁੰਦੀ ਏ
ਘਰ-ਗ੍ਰਹਿਸਥੀ
ਨਿਭਾਉਣੀ ਹੁੰਦੀ ਏ ਜ਼ਿਮੇਂਦਾਰੀ
ਸਾਉਂਦੀ ਵੀ ਏ ਸਭ ਤੋਂ ਆਖਿਰ ‘ਚ
ਲਾਉਂਦਾ ਹਾਂ ਜਦੋਂ ਹਿਸਾਬ
ਉਸਦੀ ਮਿਹਨਤ ਦਾ
ਤਾਂ ਖੁਦ ਨੂੰ ਨਿਕੰਮਾ ਮਹਸੂਸ ਕਰਦਾ ਹਾਂ।
-ਵਿਨੋਦ ਸਿੱਲਾ