#ਅੱਜ ਦੀ ਲੋੜ
✍
★ #ਅੱਜ ਦੀ ਲੋੜ ★
ਤੂੰ ਹੁੰਦਾ ਤਾਂ ਇਉਂ ਹੁੰਦਾ
ਇਉਂ ਹੁੰਦਾ ਤਾਂ ਤਿਉਂ ਹੁੰਦਾ
ਜੋ ਜੋ ਹੋ ਹੋ ਚੁੱਕਿਆ ਹੈ
ਉਹ ਨਾ ਹੁੰਦਾ ਤਾਂ ਕਿਵੇਂ ਕਿਉਂ ਹੁੰਦਾ
ਸੋਚਾਂ ਸੋਚਣ ਵਾਲੇ ਨੂੰ ਸੋਚਣ ਦੀ ਲੋੜ ਹੈ
ਹੋਰ ਕਿਸੇ ਸ਼ੈ ਦੀ ਨਹੀਓਂ ਥੋੜ ਹੈ
ਐਡੀ ਛੇਤੀ ਕਿਉਂ ਤੁਰ ਗਿਓਂ
ਕਿਹੜੀ ਵੱਡੀ ਕਮਾਈ ਕਰ ਗਿਓਂ
ਇੱਕ ਹੋਰ ਗੋਡਸੇ ਹੋ ਜਾਂਦਾ ਕੁਰਬਾਨ
ਤੂੰ ਐਵੇਂ ਸੂਲੀ ਚੜ੍ਹ ਗਿਓਂ
ਤੇਰੀ ਸੋਚ ਸੋਚੀਏ ਤਾਂ ਸੱਚੀਂ ਬੇਜੋੜ ਹੈ
ਸੁੱਤਿਆਂ ਨੂੰ ਹਲੂਣੇ ਦੀ ਲੋੜ ਹੈ
ਇਹ ਹੋਇਆ ਤੇ ਇੰਜ-ਇੰਜ ਹੋਇਆ
ਸੱਚ ਸੱਜਿਆ ਤੇ ਝੂਠ ਕਿੰਜ ਮੋਇਆ
ਇਸੇ ਦਾ ਨਾਂਅ ਇਤਿਹਾਸ ਲਿੱਖਿਐ
ਤੂੰ ਗਿਓਂ ਤਾਂ ਸਾਰਾ ਹਿੰਦ ਰੋਇਆ
ਬੁੱਤ ਧਰਤੀ ਮਾਂ ਦੇ ਸੀਨੇ ਦਾ ਭਾਵੇਂ ਕੋਹੜ ਹੈ
ਤੇਰੇ ਸੁਪਨਿਆਂ ਦਾ ਇਹੋ ਤੋੜ ਹੈ
ਘਰੀਂ ਸੱਚ ਦੇ ਅਰਥ ਦਾ ਪਰਕਾਸ਼ ਹੋਇਆ
ਹੋਰ ਜਾਣੈ ਅਗੇਰੇ ਇਰਾਦਾ ਤੇਰਾ ਖਾਸ ਹੋਇਆ
ਮਰਨ ਤੋਂ ਪਹਿਲਾਂ ਕਈ-ਕਈ ਵਾਰੀ ਲੋਕ ਮਰਦੇ
ਸਣੇ ਸਾਥੀਆਂ ਧਰੁਵ ਨੇੜੇ ਤੇਰਾ ਨਿਵਾਸ ਹੋਇਆ
ਦਿਨ ਚੜ੍ਹਿਐ ਗੱਪ ਨਹੀਂ ਗਪੌੜ ਹੈ
ਗੋਰਿਆਂ ਵਾਂਗੂੰ ਕਾਲਿਆਂ ਦੀ ਮਰੋੜ ਹੈ
ਓਹੀਓ ਜਿਊਂਦੇ ਜੋ ਮਰਨਾ ਜਾਣਦੇ ਨੇ
ਓਹੀਓ ਪਹੁੰਚਦੇ ਜੋ ਰਾਹ ਪਛਾਣਦੇ ਨੇ
ਤੋਪਾਂ-ਬੰਦੂਕਾਂ ਨਾ ਮੰਗਦੇ ਅੱਜ ਲੋਕੀ
ਅਸਤਰ-ਸ਼ਸਤਰ ਨਵੇਂ ਸੰਭਾਲਦੇ ਨੇ
ਜੰਗ ਲੱਗੀਆਂ ਜ਼ੰਜੀਰਾਂ ਦੀ ਹੋਣੀ ਹੁਣ ਛੋੜ ਹੈ
ਅੰਨ੍ਹਿਆਂ-ਬੋਲਿਆਂ ਲਈ ਧਮਾਕੇ ਦੀ ਲੋੜ ਹੈ |
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨