ਅੱਜ ਕੱਲ੍ਹ
ਅੱਜ ਕੱਲ੍ਹ
ਲੋਕ ਬਹੁਤ ਸਯਾਨੇ ਹੋ ਗਏ ਹਨ ਅੱਜ ਕੱਲ੍ਹ,
ਕੰਮ ਦੇਖ ਕੇ ਰਿਸ਼ਤੇ ਇਥੇ ਬਣਦੇ ਹਨ !
ਬੋਲ ਕੇ ਲੋਕ ਤੁਰ ਜਾਂਦੇ ਹਨ ਅੱਜ ਕੱਲ੍ਹ,
ਪਰ ਜ਼ੁਬਾਨ ਨਾਲ ਵੀ ਜ਼ਖਮੀ ਹੋ ਜਾਂਦੇ ਹਨ ਰਿਸ਼ਤੇ ਅਕਸਰ !
ਕੰਮ ਕਰਦਾ ਇਨਸਾਨ ਗ਼ਲਤੀਆਂ ਕਰਦਾ ਹੈ,
ਨੁਕਸ ਕੱਢਣਾ ਵਿਹਲੇ ਬੰਦੇ ਦਾ ਹੁੰਦਾ ਹੈ ਕੰਮ !
ਲੋਕ ਅੰਨ੍ਹੇ ਹੋ ਜਾਂਦੇ ਹਨ ਸ਼ੋਹਰਤ ਦੇ ਹੰਕਾਰ ਵਿੱਚ,
ਖਾਮੀਆਂ ਦੀ ਬਜਾਏ ਗੁਣਾਂ ਤੋਂ ਈਰਖਾ ਕਰਦੇ ਨੇ ਲੋਕ ਅੱਜਕੱਲ੍ਹ !
ਜ਼ਿੰਦਗੀ ਸੌਖੀ ਹੈ, ਰੁਕ ਜਾਵੇ ਤਾਂ ਦਰਦ ਭਿਆਨਕ ਦਿੰਦੀ ਹੈ,
ਬਿਮਾਰ ਹਰ ਕੋਈ ਹੈ ਕੁਝ ਸਰੀਰਕ ਅਤੇ
ਕੁਝ ਮਾਨਸਿਕ ਤੌਰ ‘ਤੇ ਅੱਜਕੱਲ੍ਹ !
ਮੁਨੀਸ਼ ਭਾਟੀਆ
5376,ਐਰੋਸਿਟੀ
ਮੋਹਾਲੀ
7027120349