ਅਮੀਰੀ ਇਕ ਗਰੀਬੀ
***ਅਮੀਰੀ ਇਕ ਗ਼ਰੀਬੀ***
**********************
ਜਿਹੜੇ ਲੋਕੀ ਹੋਂਦੇ ਨ ਅਮੀਰ
ਪੱਲੇ ਨਹੀਂਓਂ ਰਹਿੰਦਾ ਜ਼ਮੀਰ
ਛਾਯਾ ਹੋਂਦਾ ਹੈ ਦੌਲਤ ਦਾ ਨਸ਼ਾ
ਹੋਂਦੇ ਫੋਕੀ ਸ਼ੋਹਰਤ ਦੇ ਵਜ਼ੀਰ
ਗਰੀਬੀ ਵਿਚ ਹੋਂਦਾ ਮੰਦਾ ਹਾਲ
ਪਰ ਹੋਂਦੇ ਨ ਜ਼ਮੀਰ ਦੇ ਅਮੀਰ
ਅਮੀਰੀ ਹੋਂਦੀ ਹੈ ਇਕ ਗ਼ਰੀਬੀ
ਕੋਲ਼ ਹੋਂਦਾ ਨਾ ਕੋਈ ਸ਼ਮਸ਼ੀਰ
ਹਮਦਰਦੀ ਤੋਂ ਹੋਂਦੇ ਕੋਹਾਂ ਦੂਰ
ਕੁੱਟੀ ਜਾਂਦੇ ਨਪੁਰਾਨੀ ਲਕੀਰ
ਕਈ ਰੋਗਾਂ ਤੋਂ ਹੋ ਜਾਂਦੇ ਗ੍ਰਸਤ
ਚੰਗੇ ਉਨ੍ਹਾਂ ਤੋੰ ਨ ਨੰਗੇ ਫ਼ਕੀਰ
ਹੋਂਦੇ ਨ ਲੋਭ ਮੋਹ ਦੇ ਓਹ ਪੱਟੇ
ਨਹੀਂ ਬਣ ਸਕਦੇ ਸੰਤ ਕਬੀਰ
ਮਨਸੀਰਤ ਪਾ ਮਾਇਆ ਚੋਲਾ
ਅੱਖੀਂ ਅਨ੍ਹੇ ਨ ਮਨ ਦੇ ਨਜ਼ੀਰ
*********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)