*ਰੁੱਤ ਹੈ ਪਿਆਰ ਦੀ ਪਿਆਰ ਤਾਂ ਕਰ*
ਰੁੱਤ ਹੈ ਪਿਆਰ ਦੀ ਪਿਆਰ ਤਾਂ ਕਰ
*****************************
ਕੁਝ ਕ ਪਲ ਦਾ ਥੋੜਾ ਇੰਤਜਾਰ ਤਾਂ ਕਰ,
ਰੁੱਤ ਹੈ ਪਿਆਰ ਦੀ ਤੂੰ ਪਿਆਰ ਤਾਂ ਕਰ।
ਨਹੀਉਂ ਮਿਲਣਾ ਏ ਮੌਕਾ ਕੰਮ ਕਾਰ ਤੋਂ,
ਵੇਹਲਾ ਹੋ ਕੇ ਖੁਦ ਨੂੰ ਤਿਆਰ ਤਾਂ ਕਰ।
ਸੱਜੇ ਖੱਬੇ ਬਾਤਾਂ ਹੋਂਦੀਆ ਨ ਅੱਜ ਕਲ,
ਗੱਲ ਪਾਸੇ ਨਾ ਵਿਚ ਵਿਚਕਾਰ ਤਾਂ ਕਰ।
ਬਹੁਤ ਸਹ ਲਿਆ ਹੁਣ ਨਖਰਾ ਏ ਤੇਰਾ,
ਬੰਦਾ ਬਣ ਕੇ ਕੁਝ ਸੋਚ ਵਿਚਾਰ ਤਾਂ ਕਰ।
ਕਦੇ ਨੀ ਮਿਲ਼ਦਾ ਮੌਕਾ ਜੇ ਜਾਵੇ ਗਵਾਚਾ,
ਦਿਲ ਦੀਆਂ ਗੱਲਾਂ ਇਕ ਵਾਰ ਤਾਂ ਕਰ।
ਮਨੁੱਖ ਜਨਮ ਮਿਲਣਾ ਨਹੀਂ ਏ ਦੁਬਾਰਾ,
ਆ ਜਾ ਮਿਲ ਕੇ ਘਰ ਪਰਿਵਾਰ ਤਾਂ ਕਰ।
ਪਲ ਪਲ ਹੋਇਆ ਏ ਕਟਣਾ ਮੁਸ਼ਕਿਲ,
ਕੋਲ ਬਹਿ ਜਰਾ ਕੋਲ ਕਰਾਰ ਤਾਂ ਕਰ।
ਬਿਨ ਭਰੋਸੇ ਕੁਝ ਨਹੀਂ ਹੋਣਾ ਮਨਸੀਰਤ,
ਥੋੜਾ ਸੰਤੋਸ਼ ਸਬਰ ਤੇ ਇਤਬਾਰ ਤਾਂ ਕਰ।
****************************
ਸੁੱਖਵਿੰਦਰ ਸਿੰਘ ਮਨਸੀਰਤ
ਖੇਡੀ ਰਾਇ ਵਾਲੀ (ਕੈਥਲ)